ਸੀਵਰੇਜ ਦਾ ਗੰਦਾ ਪਾਣੀ ਪੀਣ ਨੂੰ ਮਜਬੂਰ ਅਮ੍ਰਿਤਸਰ ਦੇ ਕੇਂਦਰੀ ਹਲਕੇ ਦੇ ਨਿਵਾਸੀ

punjab 9 2019-08-27

Views 0

ਸੀਵਰੇਜ ਦਾ ਗੰਦਾ ਪਾਣੀ ਪੀਣ ਨੂੰ ਮਜਬੂਰ ਅਮ੍ਰਿਤਸਰ ਦੇ ਕੇਂਦਰੀ ਹਲਕੇ ਦੇ ਨਿਵਾਸੀ
ਅਮ੍ਰਿਤਸਰ:- ਪਾਣੀ ਜੋ ਕਿ ਇਨਸਾਨੀ ਜੀਵਨ ਦੀ ਵਡਮੁੱਲੀ ਜਰੂਰਤ ਹੈ ।ਪਰ ਜੇਕਰ ਇਹ ਪਾਣੀ ਹੀ ਸਵੱਛ ਨਾ ਹੌਵੇ ਤਾਂ ਇਨਸਾਨ ਨੂੰ ਕਈ ਤਰਾਂ ਦੀਆਂ ਬੀਮਾਰੀਆਂ ਹੌਣ ਦਾ ਅੰਦੇਸ਼ਾ ਰਹਿੰਦਾ ਹੈ ।ਜਿਸ ਦੀ ਜਿਉਂਦੀ ਜਾਗਦੀ ਮਿਸਾਲ ਅਮ੍ਰਿਤਸਰ ਦੇ ਕੇਂਦਰੀ ਹਲਕੇ ਦੇ ਨਿਵਾਸੀ ਹਨ ਜੋ ਕਿ
ਨਿਗਮ ਪਰਸ਼ਾਸ਼ਨ ਦੀ
ਅਣਦੇਖੀ ਦਾ ਸ਼ਿਕਾਰ ਹੌ ਸੀਵਰੇਜ ਦਾ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ। ਪਰ ਪਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ।ਜਿਸਦੇ ਚਲਦਿਆਂ ਅਜ ਲੋਕਾਂ ਵਲੌ ਨਿਗਮ ਪਰਸ਼ਾਸ਼ਨ ਖਿਲਾਫ਼ ਰੌਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ।
ਇਲਾਕਾ ਨਿਵਾਸੀਆਂ ਨੇ ਦਸਿਆ ਕਿ ਇਥੇ ਲਗਭਗ ਪਿਛਲੇ ਤਿੰਨ ਚਾਰ ਮਹੀਨਿਆਂਤੋਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਨਾਲ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਹਨ ।
ਇਸ ਸਾਰੇ ਮਸਲੇ ਨੂੰ ਲੈ ਕੇ ਇਥੋਂ ਦੇ ਇਲਾਕੇ ਦੇ ਕੌਸ਼ਲਰ ਤਾਹਿਰ ਸਾਹ ਅਤੇ ਸਾਬਕਾ ਕੌਸ਼ਲਰ ਸਰਬਜੀਤ ਸਿੰਘ ਲਾਡੀ ਨੇ ਲੋਕਾਂ ਦੀ ਇਸ ਮੁਸ਼ਕਿਲ ਵਿਚ ਉਹਨਾਂ ਦੇ ਨਾਲ ਖਲੌਣ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਪਰਸ਼ਾਸ਼ਨ ਪੀਣ ਵਾਲੇ ਪਾਣੀ ਦੀ ਸਫਾਈ ਵਲ ਧਿਆਨ ਨਹੀਂ ਦਿੰਦਾ ਤਾ ਅਸੀਂ ਇਲਾਕਾ ਨਿਵਾਸੀਆਂ ਨਾਲ ਖੜੇ ਹੋ ਪਰਸ਼ਾਸ਼ਨ ਦੇ ਖਿਲਾਫ਼ ਤਿੱਖਾ ਸੰਘਰਸ਼ ਉਲੀਕਾਗੇ।
ਬਾਇਟ:- ਰਜਵੰਤ ਕੌਰ ਇਲਾਕਾ ਨਿਵਾਸੀ ਅਤੇ ਕੌਸ਼ਲਰ ਸਲੀਮ ਅਤੇ ਸਾਬਕਾ ਕੌਸ਼ਲਰ ਸਰਬਜੀਤ ਸਿੰਘ ਲਾਡੀ ।

Share This Video


Download

  
Report form
RELATED VIDEOS