ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਵੇਲੇ ਭਾਰਤ ਪਾਕਿ ਵੰਡ ਦੇ ਸਮੇਂ 10 ਲੱਖ ਪੰਜਾਬੀ ਜਿਨ੍ਹਾਂ ਵਿੱਚ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਸਨ, ਨੂੰ ਸਿਜਦਾ ਕੀਤਾ ਗਿਆ। ਪਹਿਲੀ ਵਾਰ ਵੰਡ ਦੋਰਾਨ ਮਾਰੇ ਗਏ ਪੰਜਾਬੀਆਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾਏ ਗਏ, ਉਪਰੰਤ ਕੀਰਤਨ ਸਮਾਗਮ ਹੋਇਆ। ਅਰਦਾਸ ਤੋਂ ਬਾਅਦ ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੰਡ ਨੇ ਪੰਜਾਬੀਆਂ ਅੱਤੇ ਬੰਗਾਲੀਆਂ ਦਾ ਨੁਕਸਾਨ ਕੀਤਾ ਹੈ। #ShriAkalTakhatSahib #JathedaarHarpreetSingh #Independenceday