ਪਲਾਸਟਿਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਅੰਦਰ ਕੰਮ ਰਹੇ ਸੀ ਮਜ਼ਦੂਰ! ਦੇਖੋ ਤਸਵੀਰਾਂ |OneIndia Punjabi

Oneindia Punjabi 2023-12-15

Views 1

ਲੁਧਿਆਣਾ ਵਿਖੇ ਫੋਕਲ ਪੁਆਇੰਟ ਦੇ ਫੇਜ਼-8 ’ਚ ਸਥਿਤ ਪਲਾਸਟਿਕ ਦੀਆਂ ਕੁਰਸੀਆਂ ਬਣਾਉਣ ਵਾਲੀ ਫੈਕਟਰੀ ’ਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਜਦੋਂ ਅੱਗ ਲੱਗੀ ਤਾਂ ਫੈਕਟਰੀ ’ਚ ਕੰਮ ਕਰਦੇ ਸਾਰੇ ਮਜ਼ਦੂਰ ਬਾਹਰ ਭੱਜ ਗਏ। ਫੈਕਟਰੀ ਮਾਲਕ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਮੌਕੇ ’ਤੇ ਪਹੁੰਚੇ। ਅਨਮੋਲ ਪਲਾਸਟਿਕ ਨਾਮ ਦੀ ਇਸ ਫੈਕਟਰੀ 'ਚ ਕੁਰਸੀਆਂ ਬਣਾਈਆਂ ਜਾਂਦੀਆਂ ਹਨ ਅਤੇ ਪਲਾਸਟਿਕ ਨੂੰ ਰੀ-ਸਾਈਕਲ ਕੀਤਾ ਜਾਂਦਾ ਹੈ।
.
A terrible fire broke out in a plastic factory, workers were working inside! See pictures.
.
.
.
#ludhiananews #fireincident #punjabnews
~PR.182~

Share This Video


Download

  
Report form