ਸੋਢਲ ਇਲਾਕੇ ਵਿਚ ਪੈਂਦੇ ਬਾਬਾ ਦੀਪ ਸਿੰਘ ਨਗਰ ਵਿਚ ਦੇਰ ਰਾਤ ਪਰਿਵਾਰ ਦੀ ਵੀਡੀਓ ਬਣਾਉਣ ਦਾ ਵਿਰੋਧ ਕਰਨ ’ਤੇ ਬਜ਼ੁਰਗ ਨਾਲ ਕੁੱਟਮਾਰ ਕਰਨ ਉਪਰੰਤ ਹਮਲਾਵਰਾਂ ਨੇ ਘਰ ’ਤੇ ਪਥਰਾਅ ਕਰ ਦਿੱਤਾ। ਪੀੜਤ ਧਿਰ ਤੋਂ ਇਲਾਵਾ ਸਥਾਨਕ ਲੋਕਾਂ ਨੇ ਦੋਸ਼ ਲਾਏ ਕਿ ਹਮਲਾਵਰਾਂ ਨੇ ਆਪਣੇ ਲਾਇਸੈਂਸੀ ਹਥਿਆਰਾਂ ਨਾਲ 3 ਫਾਇਰ ਵੀ ਕੀਤੇ, ਜਿਸ ਵਿਚੋਂ ਇਕ ਗੋਲ਼ੀ ਘਰ ਦੇ ਗੇਟ ’ਤੇ ਲੱਗੀ। ਇਸ ਝਗੜੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਜਾਣਕਾਰੀ ਦਿੰਦਿਆਂ ਬਾਬਾ ਦੀਪ ਿਸੰਘ ਨਗਰ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਹੀ ਰਹਿਣ ਵਾਲੇ ਇਕ ਪਰਿਵਾਰ ਨਾਲ ਉਨ੍ਹਾਂ ਦਾ ਪੁਰਾਣਾ ਝਗੜਾ ਹੈ। ਸ਼ੁੱਕਰਵਾਰ ਰਾਤੀਂ ਉਨ੍ਹਾਂ ਦਾ ਪਰਿਵਾਰ ਬੱਚੀਆਂ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ।
.
Shots fired again in Jalandhar! There was a dispute with the family while going to Gurdwara Sahib.
.
.
.
#jalandharnews #firingnews #punjabnews