ਜਲੰਧਰ ਪੁਲਿਸ ਨੇ ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਚਾਰ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਮਹਿੰਦਰੂ, ਅਜੈ ਕੁਮਾਰ, ਮਿਸ਼ਟੀ ਤੇ ਮਨਪ੍ਰੀਤ ਵਜੋਂ ਹੋਈ ਹੈ ਜੋ ਜਲੰਧਰ ਦੇ ਰਹਿਣ ਵਾਲੇ ਹਨ।ਇਹ ਆਪਣੇ ਆਪ ਨੂੰ ਨਗਰ ਨਿਗਮ ਦੇ ਅਫਸਰ ਦੱਸ ਕੇ ਬਿਲਡਿੰਗ ਮਲਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਦੱਸ ਦਈਏ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਜਾਅਲੀ ਪੱਤਰਕਾਰ ਵੀ ਹਨ ਤੇ ਆਪਣਾ ਵੈੱਬ ਪੋਰਟਲ ਵੀ ਚਲਾਉਂਦੇ ਹਨ।ਇਸ ਬਾਰੇ ਏਡੀਸੀਪੀ ਜੀਐਸ ਸਹੋਤਾ ਨੇ ਦੱਸਿਆ ਕਿ ਚਤਰ ਸਿੰਘ ਵਾਸੀ ਪਿੰਡ ਢਿੱਲਵਾਂ ਜਲੰਧਰ ਨੇ ਸੰਨੀ ਮਹਿੰਦਰੂ, ਅਜੈ ਕੁਮਾਰ,ਮਿਸ਼ਟੀ ਤੇ ਮਨਪ੍ਰੀਤ ਸਿੰਘ ਖਿਲਾਫ ਫਿਰੌਤੀ ਦੇ ਇਲਜ਼ਾਮ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ।
.
Government officials told fake journalists, they were doing fraud, then see how the open poll.
.
.
.
#jaladharnews #fakejournalist #punjabnews
~PR.182~